Episodes
-
ਵਿਰੋਧੀ ਧਿਰ ‘ਇੰਡੀਆ’ ਗਠਜੋੜ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ‘ਮਹਾ ਰੈਲੀ’ ਕੀਤੀ ਜਾ ਰਹੀ ਹੈ।‘ਇੰਡੀਆ’ ਬਲਾਕ ਦੀ ਸਹਿਯੋਗੀ ਕਾਂਗਰਸ ਅਤੇ ‘ਆਪ’ ਨੇ ਦੇਸ਼ ਦੇ ਹਿੱਤਾਂ ਅਤੇ ਲੋਕਤੰਤਰ ਬਚਾਉਣ ਲਈ ਸਾਂਝੇ ਤੌਰ ’ਤੇ ਰੈਲੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਤੋਂ ਇਸ ਰੈਲੀ ਵਿਚ 25 ਹਜ਼ਾਰ ਤੋਂ ਵੱਧ ਲੋਕਾਂ ਦੀ ਸ਼ਾਮੂਲੀਅਤ ਕਰਵਾਉਣ ਦਾ ਪ੍ਰੋਗਰਾਮ ਹੈ। ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ 'ਚ ਕਥਿਤ ਘਪਲੇ ਦੇ ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ (21 ਮਾਰਚ) ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ।
-
Missing episodes?
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
-
ਕੀ ਤੁਹਾਡਾ ਮਾਲਕ ਤੁਹਾਨੂੰ ਕੰਮ 'ਤੇ ਮੇਕਅੱਪ ਲਗਾਉਣ ਲਈ ਮਜਬੂਰ ਕਰ ਸਕਦਾ ਹੈ? ਫੈਡਰਲ ਪਾਰਲੀਮੈਂਟ ਦੁਆਰਾ ਕੰਮ ਤੋਂ ਡਿਸਕਨੈਕਟ ਕਰਨ ਦੇ ਅਧਿਕਾਰ ਨੂੰ ਕਾਨੂੰਨ ਬਣਾਉਣ ਤੋਂ ਬਾਅਦ ਇਸ ਸਾਲ ਆਸਟ੍ਰੇਲੀਆ ਵਿੱਚ ਕਰਮਚਾਰੀਆਂ ਦੇ ਅਧਿਕਾਰਾਂ ਬਾਰੇ ਬਹੁਤ ਚਰਚਾ ਹੋਈ ਹੈ। ਜ਼ਿਆਦਾਤਰ ਕੰਮ ਵਾਲੀਆਂ ਥਾਂਵਾਂ 'ਤੇ ਕਿਸੇ ਖਾਸ ਤਰ੍ਹਾਂ ਦਾ ਪਹਿਰਾਵਾ ਹੁੰਦਾ ਹੈ। ਕੁਝ ਪਹਿਰਾਵੇ ਦੂਜਿਆਂ ਦੇ ਮੁਕਾਬਲੇ ਵਧੇਰੇ ਸਖ਼ਤ ਹੁੰਦੇ ਹਨ ਜਿਸ ਵਿੱਚ ਮੇਕਅਪ ਦੀਆਂ ਲੋੜਾਂ, ਜਾਂ ਟੈਟੂ ਬਣਾਉਣ ਅਤੇ ਸਰੀਰ ਵਿੰਨ੍ਹਣ 'ਤੇ ਪਾਬੰਦੀਆਂ ਸ਼ਾਮਲ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ ...
-
ਨਿਊ ਸਾਊਥ ਵੇਲਜ਼ ਵਿੱਚ ਐਸਬੈਸਟਸ ਨਾਲ ਸਬੰਧਿਤ ਜੁਰਮਾਨੇ ਦੁੱਗਣੇ ਕੀਤੇ ਜਾ ਰਹੇ ਹਨ। ਇੰਨ੍ਹਾਂ ਹੀ ਨਹੀਂ ਰਾਜ ਦੇ ਵਾਤਾਵਰਣ ਰੈਗੂਲੇਟਰ ਦੇ ਨਾਲ ਉਲੰਘਣਾ ਕਰਨ ਵਾਲਿਆਂ ਉੱਤੇ ਮੁਕੱਦਮਾ ਚਲਾਉਣ ਲਈ ਮਜ਼ਬੂਤ ਸ਼ਕਤੀਆਂ ਦੀ ਵਰਤੋਂ ਕੀਤੀ ਜਾਵੇਗੀ। ਇਹ ਫੈਸਲਾ ਦੇਸ਼ ਭਰ ਵਿੱਚ ਵੱਧ ਰਹੇ ਐਸਬੈਸਟਸ ਸਬੰਧੀ ਖੋਜ ਨੂੰ ਦੇਖਦਿਆਂ ਲਿਆ ਗਿਆ ਹੈ।
-
ਸਹਾਇਤਾ ਸੇਵਾਵਾਂ ਦੇ ਇੱਕ ਸਮੂਹ ਵਲੋਂ ਬੇਘਰ ਨੌਜਵਾਨਾਂ ਨੂੰ ਉਪਲਬਧ ਸਹਾਇਤਾ ਨਾ ਮਿਲਣ ਕਾਰਨ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਇੱਕ ਨਵੇਂ ਵਿਸ਼ਲੇਲਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਹਜ਼ਾਰਾਂ ਲੋਕ ਇਸ ਸਮੇਂ ਸਿਰਫ ਮਦਦ ਦੀ ਅਪੀਲ ਹੀ ਕਰ ਪਾ ਰਹੇ ਹਨ ਕਿਉਂਕਿ ਇਸਦਾ ਆਉਣ ਵਾਲੇ ਲੰਬੇ ਸਮੇਂ ਤੱਕ ਕੋਈ ਹੱਲ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ।
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
-
ਕੈਨਬਰਾ ਵਿੱਚ ਭਾਈਚਾਰੇ ਦੀ ਵੱਧਦੀ ਆਬਾਦੀ ਦੇ ਮੱਦੇਨਜ਼ਰ ਨੌਜਵਾਨਾਂ ਤੇ ਬੱਚਿਆਂ ਨੂੰ ਐਡੀਲੇਡ ਵਿੱਚ ਹੋਣ ਜਾ ਰਹੀਆਂ 36ਵੀਆਂ ਅਸਟਰੇਲੀਅਨ ਸਿੱਖ ਖੇਡਾਂ 2024 ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਦਾ ਗਠਨ ਕੀਤਾ ਗਿਆ ਹੈ। ਲੋਕਲ ਭਾਈਚਾਰੇ ਦੀ ਮੱਦਦ ਨਾਲ ਇਹ ਕਲੱਬ ਰਾਜਧਾਨੀ ਤੋਂ ਕਬੱਡੀ, ਸੌਕਰ ਅਤੇ ਕ੍ਰਿਕੇਟ ਦੀਆਂ ਸੀਨੀਅਰ ਤੇ ਜੂਨੀਅਰ ਟੀਮਾਂ ਨੂੰ ਐਡੀਲੇਡ ਲੈਕੇ ਜਾ ਰਿਹਾ ਹੈ ਤੇ ਖਿਡਾਰੀਆਂ ਦੀ ਆਵਾਜਾਈ ਤੇ ਰਿਹਾਇਸ਼ ਦਾ ਖਰਚਾ ਚੁੱਕਣ ਲਈ ਵੀ ਵਚਨਬੱਧ ਹੈ।
-
ਇੱਕ ਬੈਠਕ ਦੀ ਅਗਵਾਈ ਕਰਦਿਆਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਨੇ ਜਿੱਥੇ ਪੰਜਾਬੀ ਬੋਲੀ ਦੇ ਨਾਲ ਨਾਲ ਗੁਰਮੁਖੀ ਨੂੰ ਵੀ ਸ਼ਾਹਮੁਖੀ ਦੇ ਬਰਾਬਰ ਮਾਣ ਦੇਣ ਦੀ ਸਲਾਹ ਦਿੱਤੀ, ਉੱਥੇ ਨਾਲ ਹੀ ਵਿਸਾਖੀ ਨੂੰ ਸਰਕਾਰੀ ਪੱਧਰ ਉੱਤੇ ਮਨਾਏ ਜਾਣ ਦਾ ਐਲਾਨ ਵੀ ਕੀਤਾ। ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਪੰਜਾਬੀਆਂ ਨਾਲ ਜੁੜੀਆਂ ਹੋਰ ਖ਼ਬਰਾਂ ਸੁਣੋ ਇਸ ਹਫਤੇ ਦੇ ਡਾਇਆਸਪੋਰਾ ਖਬਰਨਾਮੇਂ ਵਿੱਚ...
-
As we mark the death anniversary of the martyrs, Bhagat Singh, Sukhdev and Rajguru on 23rd March, here is an interview with Prof Jagmohan Singh, not only an acclaimed historian and writer but also the nephew of Shaheed e Azam Bhagat Singh. - ਚਾਹੇ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਲਿਖਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਣਥੱਕ ਕੋਸ਼ਿਸ਼ ਹੋਵੇ, ਜਾਂ ਉਹਨਾਂ ਦੇ ਜੀਵਨ ਦੇ ਪ੍ਰੇਰਨਾਦਾਇਕ ਕਿੱਸਿਆਂ ਨੂੰ ਦਸਤਾਵੇਜ਼ੀ ਰੂਪ ਦੇਣ ਲਈ, ਭਗਤ ਸਿੰਘ ਦੀ ਛੋਟੀ ਭੈਣ ਬੀਬੀ ਅਮਰ ਕੌਰ ਜੀ ਦੇ ਪੁੱਤਰ ਤੇ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਸਿੰਘ ਨੇ ਆਪਣਾ ਜੀਵਨ ਪਰਿਵਾਰ ਦੀ ਇਨਕਲਾਬੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਲੇਖੇ ਲਾਇਆ ਹੈ। ਅੱਜਕਲ ਆਸਟ੍ਰੇਲੀਆ ਦੌਰੇ ਤੇ ਆਏ ਹੋਏ ਪ੍ਰੋਫੈਸਰ ਜਗਮੋਹਨ ਭਾਈਚਾਰੇ ਨਾਲ ਰੂਬਰੂ ਹੋ ਰਹੇ ਹਨ, ਪੇਸ਼ ਹੈ ਉਨ੍ਹਾਂ ਨਾਲ ਕੀਤੀ ਖਾਸ ਗੱਲਬਾਤ.....
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
-
Bankruptcy can be complicated for many people, as it can bring about feelings of financial shame and stigma. However, it may be the only way to alleviate financial distress in some cases. If you struggle to manage your debts, filing for bankruptcy could be an option. - ਦੀਵਾਲੀਆਪਨ ('ਬੈਂਕਰਪਸੀ') ਬਹੁਤ ਸਾਰੇ ਲੋਕਾਂ ਲਈ ਗੁੰਝਲਦਾਰ ਹੋ ਸਕਦਾ ਹੈ, ਕਿਉਂਕਿ ਇਹ ਵਿੱਤੀ ਸ਼ਰਮ ਅਤੇ ਕਲੰਕ ਦੀਆਂ ਭਾਵਨਾਵਾਂ ਲਿਆ ਸਕਦਾ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਵਿੱਤੀ ਸੰਕਟ ਨੂੰ ਦੂਰ ਕਰਨ ਦਾ ਇਹ ਇੱਕੋ ਇੱਕ ਤਰੀਕਾ ਹੋ ਸਕਦਾ ਹੈ। ਜੇ ਤੁਸੀਂ ਆਪਣੇ ਕਰਜ਼ਿਆਂ ਦਾ ਪ੍ਰਬੰਧਨ ਕਰਨ ਲਈ ਸੰਘਰਸ਼ ਕਰਦੇ ਹੋ, ਤਾਂ ਦੀਵਾਲੀਆਪਨ ਲਈ ਦਾਇਰ ਕਰਨਾ ਇੱਕ ਵਿਕਲਪ ਹੋ ਸਕਦਾ ਹੈ।
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
-
ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅੰਕੜਾ ਪਿਛਲੇ ਸਾਲ 6,40,000 ਤੋਂ ਵੱਧ ਗਿਆ ਹੈ ਅਤੇ ਇਹ ਗਿਣਤੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਗਈ ਹੈ। ਅਰਥ ਸ਼ਾਸਤਰੀਆਂ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਕੀਤੇ ਗਏ ਖਰਚੇ ਨੇ ਪਿਛਲੇ ਸਾਲ ਦੇਸ਼ ਦੇ 1.5% ਜੀਡੀਪੀ ਵਾਧੇ ਵਿੱਚ ਅੱਧੇ ਤੋਂ ਜ਼ਿਆਦੇ ਦਾ ਯੋਗਦਾਨ ਪਾਇਆ ਹੈ। ਵਿਦਿਆਰਥੀ ਵੀਜ਼ਾ ਪ੍ਰਵਾਨਗੀਆਂ ਵਿੱਚ ਗਿਰਾਵਟ ਆਉਣ ਨਾਲ, ਇਸ ਯੋਗਦਾਨ ਵਿੱਚ ਕਮੀ ਅਉਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…
-
ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਤੇ ਫੈਡਰਲ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਆਈਸੀਸੀ ਚੈਂਪੀਅਨਜ਼ ਟ੍ਰਾਫੀ ਦੇ ਸਾਰੇ ਮੈਚ ਪਾਕਿਸਤਾਨ ਵਿੱਚ ਹੋਣਗੇ। ਮੋਹਸਿਨ ਨਕਵੀ ਨੇ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਕ੍ਰਿਕਟ ਬੋਰਡ ਨੇ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ ਆਾਈਸੀਸੀ ਚੈਂਪੀਅਨਜ਼ ਟ੍ਰਾਫੀ ਦਾ ਨੌਵਾਂ ਐਡੀਸ਼ਨ ਫਰਵਰੀ-ਮਾਰਚ 2025 ਵਿੱਚ ਹੋਵੇਗਾ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਆਡੀਓ ਰਿਪੋਰਟ...
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
-
ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਦੇਸ਼ ਭਰ ’ਚ 7 ਗੇੜਾਂ ਵਿੱਚ ਚੋਣ ਪ੍ਰੋਗਰਾਮ ਮੁਕੰਮਲ ਹੋਵੇਗਾ। ਵੋਟਾਂ ਪੈਣ ਦੀ ਪ੍ਰਕ੍ਰਿਆ 19 ਅਪਰੈਲ ਤੋਂ ਸ਼ੁਰੂ ਹੋ ਜਾਵੇਗੀ। ਉਸ ਮਗਰੋਂ 26 ਅਪਰੈਲ, 7 ਮਈ, 13 ਮਈ, 20 ਮਈ, 25 ਮਈ ਅਤੇ ਪਹਿਲੀ ਜੂਨ ਨੂੰ ਵੱਖ-ਵੱਖ ਗੇੜਾਂ ਤਹਿਤ ਵੋਟਾਂ ਪੈਣਗੀਆਂ। ਚੋਣਾਂ ਦੇ ਨਤੀਜੇ 4 ਜੂਨ ਨੂੰ ਇੱਕੋ ਦਿਨ ਹੀ ਐਲਾਨੇ ਜਾਣਗੇ। ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ ਅਤੇ ਯੂਟੀ ਚੰਡੀਗੜ੍ਹ ’ਚ ਇਕੋ ਗੇੜ ’ਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕਰੀਬ 97 ਕਰੋੜ ਰਜਿਸਟਰਡ ਵੋਟਰ ਹਨ ਜਿਨ੍ਹਾਂ ’ਚੋਂ 47.1 ਕਰੋੜ ਮਹਿਲਾ ਵੋਟਰ ਹਨ।
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
- Show more